Welcome


Welcome to Punjabi Studies ਪੰਜਾਬੀ ਅਧਿਐਨ ਵਲੋਂ ਤੁਹਾਡਾ ਸਵਾਗਤ ਹੈ।

ਇਸ ਬਲਾਗ ਉੱਤੇ ਪੰਜਾਬੀ ਸਾਹਿਤਅ, ਸਭਿਆਚਾਰ ਅਤੇ ਲੋਕਧਾਰਾ ਨਾਲ
ਸੰਬੰਧਿਤ ਸਿਧਾਂਤਕ ਅਤੇ ਵਿਹਾਰਕ ਲੇਖ ਪੋਸਟ ਕੀਤੇ ਜਾਣਗੇ।
ਇਸ ਮੰਤਵ ਲਈ ਬਲਾਗ ਦੇ ਵਿਭਿੰਨ ਪੰਨੇ ਨਿਰਧਾਰਿਤ ਕੀਤੇ ਗਏ ਹਨ।
ਸੰਬੰਧਿਤ ਪੰਨੇ ਉੱਤੇ ਕਲਿਕ ਕਰੋ।

Sufi Studies


ਪੰਜਾਬੀ ਅਦਬ ਦੀ ਸੂਫ਼ੀਆਨਾ ਰਵਾਇਤ ਅਤੇ ਬਾਬਾ ਫਰੀਦ
ਜਗਬੀਰ ਸਿੰਘ
ਬਾਬਾ ਫਰੀਦ ਪੰਜਾਬ ਦੇ ਉਨ੍ਹਾਂ ਮਹਾਨ ਸੂਫ਼ੀ ਦਰਵੇਸ਼ਾਂ ਵਿਚੋਂ ਹਨ ਜਿਨ੍ਹਾਂ ਨੇ ਆਪਣੇ ਰੂਹਾਨੀ ਸੰਦੇਸ਼ ਅਤੇ ਮਿੱਠੀ ਸ਼ਾਇਰੀ ਰਾਹੀਂ ਪੰਜਾਬੀ ਅਦਬ ਦੀ ਸੂਫ਼ੀਆਨਾ ਰਵਾਇਤ ਦਾ ਮੁੱਢ ਬੰਨਿਆਂਇਨ੍ਹਾਂ ਦਾ ਕਲਾਮ ਸਿੱਖ ਧਰਮ ਦੇ ਅਦੁੱਤੀ ਪਾਵਨ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈਗੁਰੂ ਅਰਜਨ ਦੇਵ ਨੇ ਜਦੋਂ ਮੱਧਕਾਲੀਨ ਭਾਰਤ ਦੇ ਸੰਤਾਂ, ਭਗਤਾਂ ਅਤੇ ਸੂਫ਼ੀਆਂ ਦੀ ਬਾਣੀ ਸੰਕਲਨ ਤਿਆਰ ਕੀਤਾ ਤਾਂ ਸ਼ੇਖ਼ ਫ਼ਰੀਦ ਦੇ ਕਲਾਮ ਨੂੰ ਵੀ ਇਸ ਪਾਵਨ ਗ੍ਰੰਥ ਵਿਚ ਸ਼ਾਮਿਲ ਕਰ ਲਿਆਇਸ ਤਰ੍ਹਾਂ ਬਾਬਾ ਫ਼ਰੀਦ ਪੰਜਾਬੀ ਸੂਫ਼ੀ ਸ਼ਾਇਰੀ ਦੇ ਮੋਢੀ ਹੋਣ ਦੇ ਨਾਲ ਨਾਲ ਗੁਰਮਤਿ ਕਾਵਿਧਾਰਾ ਨਾਲ ਵੀ ਸੰਬੰਧਿਤ ਹੋ ਗਏਵਾਸਤਵ ਵਿਚ ਬਾਬਾ ਫ਼ਰੀਦ ਦੀ ਰਚਨਾ ਦਾ ਆਦਿ ਗ੍ਰੰਥ ਵਿਚ ਸ਼ਾਮਿਲ ਹੋਣਾ ਕੋਈ ਸਾਧਾਰਣ ਘਟਨਾ ਨਹੀਂਇਸਦੇ ਪਿਛੋਕੜ ਵਿਚ ਹਿੰਦੂ-ਮੁਸਲਿਮ ਸਭਿਆਚਾਰਕ ਸੁਮੇਲ ਅਤੇ ਸੰਵਾਦ ਦੀ ਵਿਆਪਕ ਭਾਵਨਾ ਕਾਰਜਸ਼ੀਲ ਦਿਖਾਈ ਦਿੰਦੀ ਹੈਇਹ ਦੌਰ ਭਗਤੀ ਲਹਿਰ ਅਤੇ ਸੂਫ਼ੀ ਲਹਿਰ ਦੇ ਸਮਾਨੰਤਰ ਉਭਾਰ ਦਾ ਦੌਰ ਹੈਜੇ ਭਗਤੀ ਲਹਿਰ ਨੇ ਮੁਗ਼ਲ ਸਾਮੰਤਵਾਦ ਦੇ ਆਰਥਕ ਸ਼ੋਸ਼ਣ ਅਤੇ ਕੱਟੜ ਮਜ਼੍ਹਬੀ ਨੀਤੀ ਕਾਰਣ ਦਹਿਸ਼ਤ ਅਤੇ ਦਮਨ ਦੇ ਸੰਤਾਪੇ ਹੋਏ ਹਿੰਦੂ ਸਮਾਜ ਦੇ ਨੈਤਿਕ ਮਨੋਬਲ ਨੂੰ ਉਭਾਰਣ ਦਾ ਉਪਰਾਲਾ ਕੀਤਾ ਸੀ ਤਾਂ ਸੂਫ਼ੀ ਲਹਿਰ ਨੇ ਇਸਲਾਮ ਦੀ ਰਹੱਸਵਾਦੀ ਵਿਆਖਿਆ ਰਾਹੀਂ ਬੰਦੇ ਅਤੇ ਖ਼ੁਦਾ ਦੀ ਬੁਨਿਆਦੀ ਏਕਤਾ ਉੱਤੇ ਬਲ ਦਿੱਤਾਇਸਲਾਮ ਦਾ ਇਹ ਉਦਾਰਵਾਦੀ ਸਰੂਪ ਸ਼ਰ੍ਹਈ ਕੱਟੜਤਾ ਨਾਲੋਂ ਰੱਬੀ ਪਿਆਰ (ਇਸ਼ਕ-ਹਕੀਕੀ) ਨੂੰ ਜੀਵਨ-ਜਾਚ ਦਾ ਆਧਾਰ ਬਣਾਉਂਦਾ ਸੀਤੱਤਕਾਲੀਨ ਭਾਰਤੀ ਸਮਾਜ-ਸਭਿਆਚਾਰ ਵਿਚ ਇਸੇ ਕਿਸਮ ਦੇ ਉਦਾਰ ਜੀਵਨ-ਫ਼ਲਸਫ਼ੇ ਦੀ ਜ਼ਰੂਰਤ ਸੀ
            ਬਾਬਾ ਫ਼ਰੀਦ ਦਾ ਪੂਰਾ ਨਾਮ ਸ਼ੇਖ਼ ਫ਼ਰੀਦਉੱਦੀਨ ਮਸਊਦ ਗੰਜਿ-ਸ਼ਕਰ ਸੀਬਾਬਾ ਫਰੀਦ ਕਾਬਲ ਦੇ ਬਾਦਸ਼ਾਹ ਫ਼ਰਖ਼ ਸ਼ਾਹ ਆਦਲ ਦੇ ਖ਼ਾਨਦਾਨ ਵਿਚੋਂ ਸਨਪਰ ਜਦੋਂ ਕਾਬਲ ਗ਼ਜ਼ਨੀ ਦੇ ਅਧੀਨ ਹੋ ਗਿਆ ਤਾਂ ਫਰੀਦ ਦੇ ਦਾਦਾ ਕਾਜ਼ੀ ਸ਼ੇਖ਼ ਸ਼ੁਐਬ ਆਪਣੇ ਪਰਿਵਾਰ ਨੂੰ ਲੈ ਕੇ ਪੰਜਾਬ ਵਿਚ ਆ ਵਸੇਬਾਬਾ ਫਰੀਦ ਦੇ ਪਿਤਾ ਜਮਾਲਉੱਦੀਨ ਸੁਲੇਮਾਨ ਮਹੁੰਮਦ ਗ਼ੌਰੀ ਦੇ ਜ਼ਮਾਨੇ ਵਿਚ ਪੱਛਮੀ ਪੰਜਾਬ ਦੇ ਕਸਬੇ ਕੋਠੀਵਾਲ ਦੇ ਕਾਜ਼ੀ ਮੁਕੱਰਰ ਹੋਏਇੱਥੇ ਹੀ 1173 ਈਸਵੀ ਨੂੰ ਫਰੀਦ ਦਾ ਜਨਮ ਹੋਇਆਉਸ ਸਮੇਂ ਇਹ ਕਸਬਾ ਸੂਬਾ ਮੁਲਤਾਨ ਵਿਚ ਪੈਂਦਾ ਸੀਬਚਪਨ ਵਿਚ ਹੀ ਪਿਤਾ ਦੇ ਦੇਹਾਂਤ ਤੋਂ ਬਾਦ ਫਰੀਦ ਦੀ ਪਰਵਰਿਸ਼ ਉਨ੍ਹਾਂ ਦੀ ਮਾਤਾ ਕੁਰੈਸ਼ਮ ਖ਼ਾਤੂਨ ਹੋਰਾਂ ਕੀਤੀਸੂਫ਼ੀਵਾਦ ਦੇ ਪ੍ਰਸਿੱਧ ਸਮਕਾਲੀ ਪਾਕਿਸਤਾਨੀ ਵਿਦਵਾਨ ਕਾਜ਼ੀ ਜਾਵੇਦ ਨੇ ਆਪਣੀ ਪੁਸਤਕ ਪੰਜਾਬ ਦੀ ਸੂਫ਼ੀਆਨਾ ਰਵਾਇਤ ਵਿਚ ਲਿਖਿਆ ਹੈ ਕਿ ਬਹੁਤੇ ਚਿਸ਼ਤੀ ਬਜ਼ੁਰਗਾਂ ਦੀ ਤਰਬੀਅਤ ਵਿਚ ਉਨ੍ਹਾਂ ਦੀਆਂ ਮਾਵਾਂ ਨੇ ਅਹਿਮ ਕਿਰਦਾਰ ਅਦਾ ਕੀਤਾਚਿਸ਼ਤੀ ਅੰਦਾਜ਼ ਦੀ ਸ਼ਖ਼ਸੀਅਤ ਦੇ ਬਣਾਵਣ ਵਿਚ ਵਿਚ ਇਹ ਇਕ ਉਚੇਚਾ ਪੱਖ ਏਕਿਉਂਜੋ ਮੁਹੱਬਤ, ਇਨਸਾਨ-ਦੋਸਤੀ, ਉਦਾਰਤਾ, ਸੰਗੀਤ ਅਤੇ ਹੋਰਨਾਂ ਕੋਮਲ ਕਲਾਵਾਂ ਨਾਲ ਲਗਾਉ ਚਿਸ਼ਤੀ ਬਜ਼ੁਰਗਾਂ ਦੇ ਨਿੱਖੜਵੇਂ ਗੁਣ ਹਨ ਜਿਹੜੇ ਸੁਆਣੀਆਂ ਦੀ ਪਰਵਰਿਸ਼ ਦਾ ਸਿੱਟਾ ਹਨਇਸ ਤਰ੍ਹਾਂ ਬਾਬਾ ਫਰੀਦ ਨੇ ਮੁੱਢਲੀ ਰੂਹਾਨੀ ਤਾਲੀਮ ਆਪਣੀ ਮਾਤਾ ਪਾਸੋਂ ਹਾਸਿਲ ਕੀਤੀਉਦੋਂ ਉਹ ਅੱਠਾਂ ਵਰ੍ਹਿਆਂ ਦੇ ਸਨ
            ਮੁੱਢਲੀ ਤਾਲੀਮ ਹਾਸਿਲ ਕਰਨ ਤੋਂ ਬਾਦ ਬਾਕਾਇਦਾ ਤਾਲੀਮ ਹਾਸਿਲ ਕਰਨ ਲਈ ਫਰੀਦ ਮੁਲਤਾਨ ਦੇ ਮੌਲਾਨਾ ਮਿਨਹਾਜ-ਉਲ-ਦੀਨ ਦੇ ਸ਼ਾਗਿਰਦ ਹੋ ਗਏਇਨ੍ਹਾਂ ਦਿਨਾਂ ਵਿਚ ਹੀ ਫਰੀਦ ਦਾ ਸਾਮ੍ਹਣਾ ਇਕ ਅਜਿਹੀ ਬਜ਼ੁਰਗ ਹਸਤੀ ਨਾਲ ਹੋਇਆ ਜਿਸਨੇ ਇਨ੍ਹਾਂ ਦੇ ਜੀਵਨ ਦੀ ਧਾਰਾ ਹੀ ਬਦਲ ਦਿੱਤੀਕਿਹਾ ਜਾਂਦਾ ਹੈ ਕਿ ਫਰੀਦ ਇਕ ਕਿਤਾਬ ਅਲ ਮੁਨਾਫ਼ਾਪੜ੍ਹ ਰਹੇ ਸਨਬਜ਼ੁਰਗ ਨੇ ਪੁੱਛਿਆ , “ਮੁੰਡਿਆ, ਇਹ ਕਿਤਾਬ ਤੈਨੂੰ ਕੀ ਨਫ਼ਾ ਦੇਵੇਗੀ?” ਇਹ ਗੱਲ ਸੁਣ ਕੇ ਫਰੀਦ ਨੇ ਉਸ ਜਲਾਲ ਭਰੀ ਸ਼ਖ਼ਸੀਅਤ ਵਲ ਦੇਖਿਆ ਅਤੇ ਫ਼ੌਰਨ ਆਖਿਆ, “ਬਾਬਾ ਜੀ ਏਸ ਕਿਤਾਬ ਤੋਂ ਤਾਂ ਨਹੀਂ ਪਰ ਮੈਨੂੰ ਤੁਹਾਡੇ ਕੋਲੋਂ ਜ਼ਰੂਰ ਨਫ਼ਾ ਪਹੁੰਚੇਗਾਇਹ ਬਜ਼ੁਰਗ ਖ਼ਵਾਜਾ ਮੋਇਨਉੱਦੀਨ ਚਿਸ਼ਤੀ ਦੇ ਜਾਂਨਸ਼ੀਨ ਖ਼ਵਾਜਾ ਬਖ਼ਤਿਆਰ ਕਾਕੀ ਸਨ ਜਿਹੜੇ ਦਿੱਲੀ ਜਾਂਦੇ ਹੋਏ ਮੁਲਤਾਨ ਠਹਿਰੇ ਸਨਇਨ੍ਹਾਂ ਨੇ ਫਰੀਦ ਨੂੰ ਆਪਣੇ ਦਾਇਰੇ ਵਿਚ ਸ਼ਾਮਿਲ ਕਰ ਲਿਆ
ਇਹ ਉਹ ਸਮਾ ਸੀ ਜਦੋਂ ਭਾਰਤ ਵਿਚ ਇਸਲਾਮੀ ਹਕੂਮਤ ਦੀ ਸਥਾਪਤੀ ਹੋ ਚੁੱਕੀ ਸੀ ਅਤੇ ਕੁਤਬੁੱਦਦੀਨ ਵਰਗੇ ਕੁਝ ਸ਼ਾਸਕਾਂ ਨੇ ਤਾਕਤ ਦੇ ਜ਼ੋਰ ਨਾਲ ਇਸਲਾਮ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀਇਸਦੇ ਸਿੱਟੇ ਵਜੋਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵੈਰ-ਵਿਰੋਧ ਦੀ ਭਾਵਨਾ ਫੈਲ ਰਹੀ ਸੀਪਰ ਇਸੇ ਸਮੇਂ ਹੀ ਇੱਥੇ ਮੁਸਲਿਮ ਪੀਰ ਫ਼ਕੀਰਾਂ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਸੀਇਨ੍ਹਾਂ ਸੂਫ਼ੀ ਸੰਤਾਂ ਨੇ ਰੱਬੀ ਪਿਆਰ ਅਤੇ ਭਾਈਚਾਰੇ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਵਿਚ ਬਹੁਤ ਮਕਬੂਲ ਹੋ ਗਏਇਸ ਤੋਂ ਬਾਦ ਸੋਲ੍ਹਾਂ ਵਰ੍ਹਆਂ ਦੀ ਉਮਰ ਵਿਚ ਬਾਬਾ ਫ਼ਰੀਦ ਨੇ ਮੱਕੇ ਦੀ ਯਾਤਰਾ ਕੀਤੀ ਅਤੇ ਅਬਦੁਲ ਹਕੀਮ ਅਨਸਾਰੀ ਦੇ ਘਰ ਠਹਿਰੇਓਥੋਂ ਵਾਪਸ ਪੰਜਾਬ ਵਿਚ ਆਉਣ ਤੇ ਉਨ੍ਹਾਂ ਨੂੰ ਉਚੇਰੀ ਸਿਖਿਆ ਹਾਸਿਲ ਕਰਨ ਲਈ ਦਿੱਲੀ ਭੇਜ ਦਿੱਤਾ ਗਿਆਇੱਥੇ ਆ ਕੇ ਉਨ੍ਹਾਂ ਨੇ ਆਪਣੇ ਵੇਲੇ ਦੇ ਪ੍ਰਸਿੱਧ ਸੂਫ਼ੀ ਫ਼ਕੀਰਾਂ - ਖ਼ਵਾਜਾ ਬਖ਼ਤਿਆਰ ਕਾਕੀ ਅਤੇ - ਪਾਸੋਂ ਰੂਹਾਨੀ ਤਾਲੀਮ ਹਾਸਿਲ ਕੀਤੀ ਅਤੇ ਬਾਦ ਵਿਚ ਚਿਸ਼ਤੀ ਸੰਪ੍ਰਦਾਇ ਦੇ ਮੁਖੀ ਬਣੇਇਨ੍ਹਾਂ ਨੇ ਆਪਣੇ ਪ੍ਰਚਾਰ ਦਾ ਕੇਂਦਰ ਅਜੋਧਨ (ਪਾਕਪਟਨ) ਨੂੰ ਬਣਾਇਆਇਨ੍ਹਾਂ ਨੇ ਆਪਣੇ ਪੀਰਾਂ ਅਤੇ ਮੁਰਸ਼ਦਾਂ ਦੇ ਕਹਿਣ ਉੱਤੇ 18 ਸਾਲਾਂ ਤਕ ਗ਼ਜ਼ਨੀ, ਬਗ਼ਦਾਦ, ਸੀਰੀਆ, ਈਰਾਨ ਆਦਿ ਇਸਲਾਮੀ ਮੁਲਕਾਂ ਦਾ ਸਫ਼ਰ ਕੀਤਾ ਅਤੇ ਆਪਣੇ ਵੇਲੇ ਦੇ ਪ੍ਰਸਿੱਧ ਸੂਫ਼ੀ ਫ਼ਕੀਰਾਂ ਨੂੰ ਮਿਲੇ।.
ਇਨ੍ਹਾਂ ਨੂੰ ਆਪਣੇ ਜੀਵਨ-ਕਾਲ ਵਿਚ ਹੀ ਇੰਨੀ ਪ੍ਰਸਿੱਧੀ ਹਾਸਿਲ ਹੋ ਗਈ ਸੀ ਕਿ ਸੀਅਰੁਲ ਔਲੀਆਪੁਸਤਕ ਦੇ ਲੇਖਕ ਹਜ਼ਰਤ ਕ੍ਰਿਮਾਨੀ ਨੇ ਇਨ੍ਹਾਂ ਨੂੰ ਪੀਰਾਂ ਦਾ ਪੀਰਆਖਿਆ ਹੈਬਾਬਾ ਫਰੀਦ ਬਾਰੇ ਬਹੁਤ ਸਾਰੀਆਂ ਦੰਤ-ਕਥਾਵਾਂ ਪ੍ਰਚੱਲਤ ਹਨ ਜਿਨ੍ਹਾਂ ਵਿਚ ਉਨ੍ਹਾਂ ਦੇ ਤਿਆਗ ਅਤੇ ਤਪੱਸਿਆ ਕਰਨ ਬਾਰੇ ਵੀ ਕਈ ਹਵਾਲੇ ਮਿਲਦੇ ਹਨਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਮਾਤਾ ਦੇ ਕਹਿਣ ਤੇ ਜੰਗਲਾਂ ਵਿਚ ਜਾ ਕੇ ਤਪੱਸਿਆ ਕੀਤੀ ਸੀਇਨ੍ਹਾਂ ਦੰਤ-ਕਥਾਵਾਂ ਵਿਚ ਖੂਹ ਵਿਚ ਪੱਠੇ ਲਮਕਣਾ ਅਤੇ ਢਿੱਡ ਨਾਲ ਕਾਠ ਦੀ ਰੋਟੀ ਬੰਨ੍ਹ ਕੇ ਭੁੱਖ ਦਾ ਦੁੱਖ ਜਰਨਾ ਆਦਿ ਘਟਨਾਵਾਂ ਸਾਮਿਲ ਹਨਇਸ ਤਰ੍ਹਾਂ ਪੰਜਾਬੀਆਂ ਦੀ ਲੋਕ-ਸਿਮ੍ਰਤੀ ਵਿਚ ਇਸ ਮਹਾਨ ਸੂਫ਼ੀ ਸੰਤ ਦਾ ਬਿੰਬ, ਬਾਬਾ ਫ਼ਰੀਦ, ਦੇ ਰੂਪ ਵਿਚ ਵਸਿਆ ਹੋਇਆ ਹੈ ਜੋ ਇਨ੍ਹਾਂ ਦੇ ਹਰਮਨ ਪਿਆਰੇ ਹੋਣ ਦਾ ਪ੍ਰਤੱਖ ਪ੍ਰਮਾਣ ਹੈ
ਜਦੋਂ ਉਹ ਦਿੱਲੀ ਗਏ ਤਾਂ ਉਨ੍ਹਾਂ ਦੀ ਬਹੁਤ ਆਉ-ਭਗਤ ਹੋਈਦਿੱਲੀ ਦਾ ਸੁਲਤਾਨ ਬਲਬਨ ਵੀ ਉਨ੍ਹਾਂ ਦੀ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਇਆਉਸ ਨੇ ਆਪਣੀ ਧੀ ਦਾ ਰਿਸ਼ਤਾ ਬਾਬਾ ਫਰੀਦ ਨਾਲ ਕਰਨਾ ਚਾਹਿਆਫਰੀਦ ਨੇ ਇਹ ਰਿਸ਼ਤਾ ਇਸ ਸ਼ਰਤ ਉੱਤੇ ਪ੍ਰਵਾਨ ਕੀਤਾ ਕਿ ਉਨ੍ਹਾਂ ਨੂੰ ਕੀਮਤੀ ਤੁਹਫ਼ੇ ਨਹੀਂ ਦਿੱਤੇ ਜਾਣਗੇਫੇਰ ਵੀ ਜੋ ਕੁਝ ਉਨ੍ਹਾਂ ਨੂੰ ਸੁਲਤਾਨ ਵਲੋਂ ਮਿਲਿਆ ਉਨ੍ਹਾਂ ਨੇ ਉਹ ਸਾਰਾ ਕੁਝ ਲੋੜਵੰਦਾਂ ਵਿਚ ਵੰਡ ਦਿੱਤਾ
ਬਾਬਾ ਫਰੀਦ ਦਾ ਨਾਮ ਗੰਜਿ-ਸ਼ੱਕਰ ਕਿਉਂ ਪਿਆ ਇਸ ਬਾਰੇ ਕਈ ਰਵਾਇਤਾਂ ਪ੍ਰਚੱਲਤ ਹਨਡਾ. ਗੁਰਦੇਵ ਸਿੰਘ ਨੇ ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ ਵਿਚ ਇਸ ਬਾਰੇ ਲਿਖਿਆ ਹੈ ਕਿ ਅਸਲ ਵਿਚ ਆਪ ਦੀ ਸ਼ੀਰੀਂ ਬਿਆਨੀ (ਮਧੁਰ-ਕਥਨੀ) ਕਰਕੇ ਹੀ ਆਪ ਨੂੰ ਗੰਜਿ-ਸ਼ੱਕਰ (ਜਾਂ ਮਿਠਾਸ ਦਾ ਖ਼ਜ਼ਾਨਾ) ਕਿਹਾ ਹੋਵੇਗਾ ਆਪ ਦੇ ਮੁਰਸ਼ਦ ਖ਼ਵਾਜਾ ਕਾਕੀ ਨੇ” (ਪੰਨਾ- 62) ਫਰੀਦ ੳਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਇਕੱਲਾ, ਅਦੁੱਤੀ ਅਰਥਾਤ ਸੱਭ ਤੋਂ ਭਿੰਨ ਜਾਂ ਵੱਖਰਾਬਾਬਾ ਫਰੀਦ ਦੀ ਸ਼ਖ਼ਸੀਅਤ ਬੇਮਿਸਾਲ ਸੀ ਜੋ ਉਨ੍ਹਾਂ ਦੀਆਂ ਲਿਖਤਾਂ ਦੇ ਅਨੁਕੂਲ ਸੀ
ਬਾਬਾ ਫਰੀਦ ਬਹੁਤ ਹੀ ਸਬਰ ਸੰਤੋਖ ਵਾਲੇ ਇਨਸਾਨ ਸਨਇਕ ਵਾਰ ਜਦੋਂ ਸ਼ਮਸੁੱਦੀਨ ਉੱਚ ਸ਼ਰੀਫ਼ ਅਤੇ ਮੁਲਤਾਨ ਉੱਤੇ ਹਮਲਾ ਕਰਨ ਲਈ ਆਇਆ ਤਾਂ ਆਪ ਦੇ ਦਰਸ਼ਨਾਂ ਲਈ ਅਜੋਧਨ ਵੀ  ਆਇਆਉਹ ਆਪ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਇਆ ਅਤੇ ਉਸਨੇ ਆਪਣੇ ਵਜ਼ੀਰ ਅਲਿਫ਼ ਖਾਂ ਨੂੰ ਭੇਜਿਆ ਕਿ ਬਾਬਾ ਫਰੀਦ ਨੂੰ ਬਹੁਤ ਸਾਰੀ ਦੌਲਤ ਅਤੇ ਚਾਰ ਪਿੰਡਾਂ ਦੀ ਜਾਗੀਰ ਦੇ ਦੇਵੇਆਪ ਨੇ ਸਾਰੀ ਦੌਲਤ ਗ਼ਰੀਬਾਂ ਵਿਚ ਵੰਡ ਦਿੱਤੀ ਤੇ ਪਿੰਡਾਂ ਦੀ ਮਾਲਕੀ ਦਾ ਪ੍ਰਵਾਨਾ ਇਹ ਕਹਿ ਕੇ ਮੋੜ ਦਿੱਤਾ ਕਿ, ਇਹ ਲੋੜਵੰਦਾਂ ਨੂੰ ਦੇ ਦੇਵੋ, ਮੈਨੂੰ ਨਹੀਂ ਚਾਹੀਦੀਬਾਦ ਵਿਚ ਇਹੀ ਸੁਲਤਾਨ ਗ਼ਿਆਸੁੱਦੀਨ ਬਲਬਨ ਦੇ ਨਾਮ ਨਾਲ ਪ੍ਰਸਿੱਧ ਹੋਇਆ ਤੇ ਉਸ ਨੇ ਆਪਣੀ ਬੇਟੀ ਦਾ ਇਸ਼ਤਾ ਬਾਬਾ ਫਰੀਦ ਨਾਲ ਕਰ ਦਿੱਤਾ
ਬਾਬਾ ਫਰੀਦ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਇਨਸਾਨ ਸਨਇਸ ਗੱਲ ਦੀ ਇਕ ਮਿਸਾਲ ਉਨ੍ਹਾਂ ਦੇ ਜੀਵਨ ਦੀ ਇਕ ਘਟਨਾ ਰਾਹੀਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈਕਹਿੰਦੇ ਹਨ ਕਿ ਇਕ ਵਾਰੀ ਕਿਸੇ ਲੋੜਵੰਦ ਨੇ ਇਨ੍ਹਾਂ ਕੋਲ ਬੇਨਤੀ ਕੀਤੀ ਕਿ ਤੁਸੀਂ ਸੁਲਤਾਨ ਬਲਬਨ ਦੇ ਨਜ਼ਦੀਕੀ ਹੋਉਨ੍ਹਾਂ ਪਾਸ ਮੇਰੀ ਇਕ ਸਿਫ਼ਾਰਿਸ਼ ਕਰ ਦਿਓਫਰੀਦ ਜੀ ਨੇ ਬਾਦਸ਼ਾਹ ਦੇ ਨਾਮ ਇਕ ਚਿੱਠੀ ਲਿਖ ਦਿੱਤੀ ਜਿਸ ਵਿਚ ਉਨ੍ਹਾਂ ਨੇ ਇਹ ਲਿਖਿਆ, “ ਮੈਂ ਇਹ ਕੰਮ ਅੱਲਾਹ ਦੇ ਹਵਾਲੇ ਕੀਤਾ ਹੈ ਤੇ ਜ਼ਾਹਰਾ ਤੌਰ ਤੇ ਤੁਹਾਡੇ ਪਾਸ ਭੇਜਿਆ ਹੈਜੇ ਤੁਸੀਂ ਇਸ ਨੂੰ ਕੁਝ ਦੇ ਦਿਓਗੇ ਤਾਂ ਅਸਲ ਵਿਚ ਦੇਣ ਵਾਲਾ ਅੱਲਾਹ ਹੋਵੇਗਾ ਅਤੇ ਤੁਹਾਡਾ ਧੰਨਵਾਦ ਹੋਵੇਗਾਜੇ ਤੁਸੀਂ ਇਸ ਲੋੜਵੰਦ ਨੂੰ ਕੁਝ ਨਹੀਂ ਦੇਵੋਗੇ ਤਾਂ ਨਾਂਹ ਕਰਨ ਵਾਲਾ ਅੱਲਾਹ ਹੋਵੇਗਾ ਤੇ ਤੁਸੀਂ ਮਜਬੂਰ ਹੋਵੋਗੇਇਸ ਤਰ੍ਹਾਂ ਬਾਬਾ ਫਰੀਦ ਹੁਕਮ ਅਤੇ ਰਜ਼ਾ ਦਾ ਜੀਵਨ ਜਿਉਣ ਵਿਚ ਸਦਾ ਜਤਨਸ਼ੀਲ ਰਹੇਇਨ੍ਹਾਂ ਦੀ ਸਾਦਗੀ, ਸੱਚਾਈ ਅਤੇ ਨੇਕੀ ਲਾ-ਮਿਸਾਲ ਸੀਭਾਵੇਂ ਦਿੱਲੀ ਦੇ ਸੁਲਤਾਨ ਗ਼ਿਆਸੁੱਦੀਨ ਬਲਬਨ ਇਨ੍ਹਾਂ ਦੇ ਸਹੁਰਾ ਸਾਹਿਬ ਸਨ ਪਰ ਇਨ੍ਹਾਂ ਦਾ ਜੀਵਨ ਹਮੇਸ਼ਾ ਸਾਦਗੀ ਵਾਲਾ ਹੀ ਰਿਹਾ
ਬਾਬਾ ਫਰੀਦ ਨੇ ਪਾਕ ਪਟਨ ਨੂੰ ਰੁਹਾਨੀਅਤ ਦਾ ਕੇਂਦਰ ਬਣਾ ਦਿੱਤਾ ਅਤੇ ਦੂਰੋਂ ਦੂਰੋਂ ਲੋਕ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਸਿਖਿਆ ਹਾਸਿਲ ਕਰਨ ਆਉਂਦੇ ਸਨਭਾਵੇਂ ਉਨ੍ਹਾਂ ਨੇ ਅਰਬੀ ਅਤੇ ਫ਼ਾਰਸੀ ਦੀ ਤਾਲੀਮ ਹਾਸਿਲ ਕੀਤੀ ਸੀ ਪਰ ਆਮ ਲੋਕਾਂ ਨਾਲ ਉਹ ਆਪਣੀ ਮਾਂ ਬੋਲੀ ਪੰਜਾਬੀ ਵਿਚ ਹੀ ਗੱਲ ਕਰਦੇ ਸਨਇਸੇ ਭਾਸ਼ਾ ਵਿਚ ਹੀ ਉਨ੍ਹਾਂ ਨੇ ਆਪਣਾ ਸ਼ਾਇਰਾਨਾ ਕਲਾਮ ਰਚਿਆ ਹੈ
ਇਕ ਵਾਰੀ ਕਿਸੇ ਜਿਗਿਆਸੂ ਨੇ ਇਨ੍ਹਾਂ ਨੂੰ ਚਾਰ ਸਵਾਲ ਕੀਤੇਇਹ ਸਵਾਲ ਉਨ੍ਹਾਂ ਦੀ ਜੀਵਨ ਦ੍ਰਿਸ਼ਟੀ ਦਾ ਭਲੀ ਭਾਂਤ ਪ੍ਰਗਟਾਵਾ ਕਰਦੇ ਹਨਇਨ੍ਹਾਂ ਸਵਾਲਾਂ ਜਵਾਬਾਂ ਦਾ ਵੇਰਵਾ ਨਿਮਨ-ਅੰਕਿਤ ਹੈ :
ਸਵਾਲ 1. ਸੱਭ ਨਾਲੋਂ ਸਿਆਣਾ ਕੌਣ ਹੈ?
ਜਵਾਬ :  ਜਿਹੜਾ ਗੁਨਾਹਾਂ ਤੋਂ ਦੂਰ ਰਹਿੰਦਾ ਹੈ
ਸਵਾਲ 2. ਸੱਭ ਤੋਂ ਅਕਲਮੰਦ ਕੌਣ ਹੈ?
ਜਵਾਬ :  ਜਿਹੜਾ ਕਿਸੇ ਵੀ ਹਾਲਤ ਵਿਚ ਡੋਲਦਾ ਨਹੀਂ
ਸਵਾਲ 3. ਸੱਭ ਤੋਂ ਆਜ਼ਾਦ ਕਿਹੜਾ ਹੈ?
ਜਵਾਬ : ਜਿਹੜਾ ਸਬਰ ਸੰਤੋਖ ਦਾ ਜੀਵਨ ਜਿਉਂਦਾ ਹੈ
ਸਵਾਲ 4. ਸੱਭ ਤੋਂ ਜ਼ਰੂਰਤਮੰਦ ਕੌਣ ਹੈ?
ਜਵਾਬ : ਜਿਹੜਾ ਅਮਲ ਨਹੀਂ ਕਰਦਾ
ਬਾਬਾ ਫਰੀਦ ਦਾ ਦੇਹਾਂਤ 1266 ਈ. ਨੂੰ ਹੋਇਆਉਦੋਂ ਉਹ 93 ਵਰ੍ਹਿਆਂ ਦੇ ਸਨਬਾਬਾ ਫਰੀਦ ਨੇ ਆਪਣੀ ਰੂਹਾਨੀ ਵਿਰਾਸਤ ਆਪਣੇ ਮੁਰੀਦਾਂ ਨੂੰ ਸੌਂਪ ਦਿੱਤੀ ਜਿਨ੍ਹਾਂ ਨੇ ਇਸ ਰੂਹਾਨੀ ਮਿਸ਼ਨ ਨੂੰ ਪੂਰਾ ਕਰਨ ਦਾ ਪੂਰਾ ਜਤਨ ਵੀ ਕੀਤਾਇਸ ਮਹਾਨ ਸੂਫ਼ੀ ਦਰਵੇਸ਼ ਦੀ ਰਚਨਾ ਕਈ ਭਾਸ਼ਾਵਾਂ ਵਿਚ ਮਿਲਦੀ ਹੈਮਿਸਾਲ ਵਜੋਂ ਇਨ੍ਹਾਂ ਦੀ ਇਕ ਰਚਨਾ ਫ਼ਵਾਇਦ-ਉੱਸਾਲਿਕੈਨ ਅਰਥਾਤ ਸਲੂਕ ਵਾਲਿਆ ਜਾਂ ਧਰਮ ਦੇ ਰਾਹ ਤੁਰਨ ਵਾਲਿਆਂ ਦੇ ਲਾਭ (ਹਿਤ)ਇਸ ਪੁਸਤਕ ਵਿਚ ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦੇ ਬਚਨ ਹਨ ਜਿਨ੍ਹਾਂ ਨੂੰ ਬਾਬਾ ਫਰੀਦ ਨੇ ਇਕੱਤਰ ਅਤੇ ਸੰਪਾਦਿਤ ਕੀਤਾ ਹੈਇਸੇ ਤਰ੍ਹਾਂ ਫ਼ਾਰਸੀ ਜ਼ੁਬਾਨ ਵਿਚ ਦੋ ਪੁਸਤਕਾਂ ਅਜਿਹੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਇਨ੍ਹਾਂ ਦੇ ਬਚਨ ਜਾਂ ਆਦੇਸ਼ ਇਕੱਤਰ ਕੀਤੇ ਗਏ ਹਨਇਹ ਹਨ -
1. ਰਾਹਤ-ਅਲ-ਕਲੂਬ (ਅਰਥਾਤ ਹਿਰਦਿਆ ਦਾ ਸੁਖ, ਚੈਨ ਜਾਂ ਆਰਾਮ) ਹੈਇਹ ਰਚਨਾ ਫਾਰਸੀ ਜ਼ੁਬਾਨ ਵਿਚ ਹੈ ਅਤੇ ਇਸ ਵਿਚ ਇਨ੍ਹਾਂ ਦੇ ਉਹ ਆਦੇਸ਼ ਹਨ ਜਿਹੜੇ ਇਨ੍ਹਾਂ ਦੇ ਸ਼ਿੱਸ਼ ਖ਼ਵਾਜਾ ਨਿਜ਼ਾਮੁੱਦੀਨ ਔਲੀਆ ਨੇ ਇਕੱਤਰ ਕੀਤੇ ਹਨ
2. ਸਿਰਾਜ-ਉਲ-ਔਲੀਆ ਅਰਥਾਤ ਵਲੀ ਲੋਕਾਂ ਦਾ ਪ੍ਰਕਾਸ਼-ਪੁੰਜ, ਸੂਰਜ ਜਾਂ ਚਾਨਣ ਮੁਨਾਰਾਇਸ ਪੁਸਤਕ ਵਿਚ ਵੀ ਆਪ ਦੇ ਆਦੇਸ਼ ਸੰਗ੍ਰਹਿ ਕੀਤੇ ਗਏ ਹਨਇਨ੍ਹਾਂ ਦੇ ਸੰਗ੍ਰਹਿ-ਕਰਤਾ ਆਪ ਦੇ ਸੁਪੁੱਤਰ ਸ਼ਾਹ ਬਦਰ ਦੀਵਾਨ ਹਨ
ਇਨ੍ਹਾਂ ਤੋਂ ਇਲਾਵਾ ਹਿੰਦੀ ਵਿਚ ਵੀ ਆਪ ਦੇ ਕੁਝ ਕਥਨ ਮਿਲਦੇ ਹਨ ਜਿਨ੍ਹਾਂ ਦੀ ਰਚਨਾ ਆ ਨੇ ਹਾਂਸੀ (ਜ਼ਿਲਾ ਹਿਸਾਰ) ਵਿਚ ਰਹਿੰਦਿਆਂ ਕੀਤੀਉਪਰੋਕਤ ਰਚਨਾ ਤੋਂ ਇਲਾਵਾ ਬਾਬਾ ਫਰੀਦ ਦੀ ਰਚਨਾ ਪੰਜਾਬੀ ਜਾਂ ਲਹਿੰਦੀ ਵਿਚ ਵੀ ਮਿਲਦੀ ਹੈ।  ਇਹ ਰਚਨਾ ਸਿੱਖ ਧਰਮ ਦੇ ਪਾਵਨ ਗ੍ਰੰਥ ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹੈ ਜੋ ਸ਼ਬਦਾਂ ਅਤੇ ਸ਼ਲੋਕਾਂ ਦੇ ਰੂਪ ਵਿਚ ਹੈ। 
ਬਾਬਾ ਫ਼ਰੀਦ ਦੀ ਬਾਣੀ ਜਾਂ ਕਲਾਮ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਪੰਜਾਬੀ ਦੀ ਸੂਫ਼ੀ ਸ਼ਾਇਰੀ ਲਈ ਵੀ ਸਾਹਿਤਕ ਅਤੇ ਸਿੱਧਾਂਤਕ ਰੂੜ੍ਹੀਆਂ ਪ੍ਰਦਾਨ ਕਰਦੀ ਹੈਬਾਬਾ ਫ਼ਰੀਦ ਦੁਆਰਾ ਸਥਾਪਿਤ ਇਨ੍ਹਾਂ ਕਾਵਿ-ਰੂੜ੍ਹੀਆਂ ਨੂੰ ਬਾਦ ਦੇ ਸੂਫ਼ੀ ਸ਼ਾਇਰਾਂ ਨੇ ਆਪਣੀ ਸਿਰਜਣਾ ਦਾ ਆਧਾਰ ਬਣਾਇਆ ਜਿਸਦੇ ਸਿੱਟੇ ਵਜੋਂ ਪੰਜਾਬੀ ਦੀ ਇਕ ਗੌਰਵਮਈ ਕਾਵਿ-ਪ੍ਰਵਿਰਤੀ  ਹੋਂਦ ਵਿਚ ਆਈ
ਫਰੀਦ ਦੀ ਰਚਨਾ ਵਿਚ ਜਿਹੜੇ ਦੋ ਕਾਵਿ-ਰੂਪ ਵਰਤੇ ਗਏ ਹਨ ਉਹ ਦੋਵੇਂ ਹੀ ਭਾਰਤੀ ਪਰੰਪਰਾ ਨਾਲ ਸੰਬੰਧ ਰੱਖਦੇ ਹਨਸ਼ਲੋਕਾਂ ਦੀ ਰਚਨਾ ਤਾਂ ਭਾਰਤ ਵਿਚ ਬਹੁਤ ਪੁਰਾਣੇ ਸਮੇਂ ਤੋਂ ਅਰਥਾਤ ਵੈਦਿਕ ਕਾਲ ਤੋਂ ਹੀ ਹੁੰਦੀ ਰਹੀ ਹੈਇਹ ਇਕ ਅਜਿਹਾ ਕਾਵਿ-ਰੂਪ ਹੈ ਜਿਸ ਵਿਚ ਸੰਜਮ ਅਤੇ ਸੰਖੇਪਤਾ ਹੁੰਦੀ ਹੈਇਸ ਵਿਚ ਕਵੀ ਆਪਣੇ ਵਿਚਾਰਾਂ ਜਾਂ ਭਾਵਾਂ ਨੂੰ ਇਸ ਢੰਗ ਨਾਲ ਪ੍ਰਸਤੁਤ ਕਰਦਾ ਹੈ ਕਿ ਪਾਠਕ ਜਾਂ ਸਰੋਤੇ ਦੇ ਮਨ ਉੱਤੇ ਬੱਝਵਾਂ ਪ੍ਰਭਾਵ ਪੈਂਦਾ ਹੈਮਿਸਾਲ ਦੇ ਤੌਰ ਤੇ ਫਰੀਦ ਬਾਣੀ ਦੇ ਕੁਝ ਸ਼ਲੋਕ ਪੇਸ਼ ਕੀਤੇ ਜਾਂਦੇ ਹਨ :
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾਂ ਨ ਮਾਰੇ ਘੁੰਮਿ
ਆਪਨੜੈ ਘਰਿ ਜਾਈਐ ਪੈਰ ਤਿਨਾਂ ਦੇ ਚੁੰਮਿ 7
ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ
ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ 8
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ 9
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ 10
                                                                        (ਗੁਰੂ ਗ੍ਰੰਥ ਸਾਹਿਬ, ਪੰਨਾ – 1778)
            ਇਨ੍ਹਾਂ ਸ਼ਲੋਕਾਂ ਵਿਚ ਕੋਈ ਇਕ ਵਿਚਾਰ ਜਾਂ ਭਾਵ ਬੜੇ ਹੀ ਸੰਜਮ ਭਰਪੂਰ ਢੰਗ ਨਾਲ ਪੇਸ਼ ਹੁੰਦਾ ਹੈਜਿਵੇਂ 7ਵੇਂ ਸ਼ਲੋਕ ਵਿਚ ਫਰੀਦ ਜੀ ਇਕ ਸਦਾਚਾਰਕ ਗੁਣ ਨੂੰ ਅਪਣਾਉਣ ਬਾਰੇ ਆਖ ਰਹੇ ਹਨਇਹ ਗੁਣ ਹੈ ਅਹਿੰਸਾਉਹ ਆਖਦੇ ਹਨ ਕਿ ਸਾਨੂੰ ਹਿੰਸਾ ਦਾ ਜਵਾਬ ਹਿੰਸਾ ਨਾਲ ਨਹੀਂ ਸਗੋਂ ਅਹਿੰਸਾ ਨਾਲ ਦੇਣਾ ਚਾਹੀਦਾ ਹੈਇਸੇ ਤਰ੍ਹਾਂ 8ਵਾਂ 9ਵਾਂ ਅਤੇ 10ਵਾਂ ਸ਼ਲੋਕ ਮਨੁੱਖੀ ਜੀਵਨ ਦੀ ਨਾਸ਼ਮਾਨਤਾ ਵਲ ਸੰਕੇਤ ਕਰਕੇ ਜੀਵਨ ਦੀ ਸਾਰਥਕਤਾ ਨੂੰ ਪਛਾਨਣ ਉੱਤੇ ਬਲ ਦਿੰਦਾ ਹੈ
            ਫਰੀਦ ਬਾਣੀ ਵਿਚ ਜਿਹੜਾ ਦੂਸਰਾ ਕਾਵਿ-ਰੂਪ ਵਰਤਿਆ ਗਿਆ ਹੈ ਉਹ ਹੈ ਸ਼ਬਦਇਹ ਕਾਵਿ-ਰੂਪ ਭਾਰਤ ਦੇ ਕਲਾਸੀਕਲ ਦੌਰ ਵਿਚ ਨਹੀਂ ਸਗੋਂ ਮੱਧਕਾਲ ਵਿਚ ਹੀ ਵਿਕਸਿਤ ਹੋਇਆ ਹੈਇਸਦੀ ਵਰਤੋਂ ਵਧੇਰੇ ਭਗਤ ਕਵੀਆਂ ਨੇ ਕੀਤੀ ਹੈਇਸ ਵਿਚ ਸ਼ਲੋਕ ਨਾਲੋਂ ਕੁਝ ਲਮੇਰੇ ਆਕਾਰ ਦੀ ਰਚਨਾ ਕੀਤੀ ਜਾਂਦੀ ਹੈ ਅਤੇ ਨੈਤਿਕ ਸਿਖਿਆ ਨਾਲੋਂ ਭਗਤੀ ਜਾਂ ਪ੍ਰੇਮ ਦੀ ਭਾਵਨਾ ਨੂੰ ਵਧੇਰੇ ਵਿਅਕਤ ਕੀਤਾ ਜਾਂਦਾ ਹੈਮਿਸਾਲ ਵਜੋਂ ਕੁਝ ਪੰਗਤੀਆਂ ਪੇਸ਼ ਹਨ :
ਦਿਲਹੁ ਮੁਹਬਤਿ ਜਿੰਨ੍‍ ਸੇਈ ਸਚਿਆ
ਜਿਨ੍‍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ 1
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ
ਵਿਸਰਿਆ ਜਿਨ੍‍ ਨਾਮੁ ਤੇ ਭੁਇ ਭਾਰੁ ਥੀਏ 1ਰਹਾਉ
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ 2
ਪਰਵਦਗਾਰ ਅਪਾਰ ਅਗਮ ਬੇਅੰਤ ਤੂ
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ 3
ਤੇਰੀ ਪਨਹ ਖੁਦਾਇ ਤੂ ਬਖਸੰਦਗੀ
ਸੇਖ ਫਰੀਦੈ ਖੈਰੁ ਦੀਜੈ ਬੰਦਗੀ 41
ਇਸ ਸ਼ਬਦ ਵਿਚ ਕਵੀ ਨੇ ਰੱਬੀ ਪਿਆਰ ਦੀ ਭਾਵਨਾ ਨੂੰ ਵੱਖ ਵੱਖ ਪ੍ਰਸੰਗਾਂ ਵਿਚ ਪੇਸ਼ ਕੀਤਾ ਹੈ ਜਿਸ ਨਾਲ ਪਾਠਕ ਜਾਂ ਸਰੋਤੇ ਦੇ ਮਨ ਉੱਤੇ ਇਕ ਖ਼ਾਸ ਕਿਸਮ ਦਾ ਪ੍ਰਭਾਵ ਪੈਂਦਾ ਹੈਇਸ ਤਰ੍ਹਾਂ ਦੇ 4 ਸ਼ਬਦ ਫਰੀਦ ਬਾਣੀ ਵਿਚ ਮਿਲਦੇ ਹਨ
ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਸੂਫ਼ੀ ਕਵਿਤਾ ਨੂੰ ਮੱਧਕਾਲੀਨ ਪੰਜਾਬੀ ਸਾਹਿਤ ਦੀ ਇਕ ਮਹੱਤਵਪੂਰਣ ਕਾਵਿ-ਪਰੰਪਰਾ ਆਖਿਆ ਹੈਜਦੋਂ ਅਸੀਂ ਪੰਜਾਬੀ ਸਾਹਿਤ ਦੇ ਇਤਿਹਾਸ ਉੱਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਕੁਝ ਵਿਦਵਾਨਾਂ ਨੇ ਬਾਬਾ ਫਰੀਦ ਤੋਂ ਪਹਿਲਾਂ ਦੇ ਇੱਕਾ ਦੁੱਕਾ ਸੂਫ਼ੀ ਸ਼ਾਇਰਾਂ ਦਾ ਜ਼ਿਕਰ ਕੀਤਾ ਹੈਮਿਸਾਲ ਵਜੋਂ ਅਬਦੁਲ ਗ਼ਫ਼ੂਰ ਕੁਰੈਸ਼ੀ ਨੇ ਆਪਣੀ ਪੁਸਤਕ ਪੰਜਾਬੀ ਅਦਬ ਦੀ ਕਹਾਣੀ ਵਿਚ 11ਵੀਂ ਸਦੀ ਈਸਵੀ ਦੇ ਇਕ ਸੂਫ਼ੀ ਸ਼ਾਇਰ ਦਾ ਹਵਾਲਾ ਦਿੱਤਾ ਹੈਇਸ ਸ਼ਾਇਰ ਦਾ ਨਾਮ ਸਯੱਦ ਨੂਰੁੱਦੀਨ ਸੀ ਜੋ ਸਤਿਗੁਰ ਨੂਰ ਦੇ ਨਾਮ ਨਾਲ ਮਸ਼ਹੂਰ ਹੋਏਇਸ ਸ਼ਾਇਰ ਨੇ ਵੀ ਬਾਬਾ ਫਰੀਦ ਵਾਂਗ ਆਪਣੇ ਮਤ ਦੇ ਪ੍ਰਚਾਰ ਲਈ ਪੰਜਾਬੀ ਭਾਸ਼ਾ ਨੂੰ ਹੀ ਮਾਧਿਅਮ ਬਣਾਇਆਲੇਖਕ ਨੇ ਇਸ ਸ਼ਾਇਰ ਦੀ ਰਾਗ ਕਾਨ੍ਹੜਾ ਵਿਚ ਰਚੀ ਗਈ ਇਕ ਕਾਫ਼ੀ ਦਾ ਹਵਾਲਾ ਵੀ ਦਿੱਤਾ ਹੈਇਸ ਦੀਆਂ ਕੁਝ ਪੰਗਤੀਆਂ ਨਿਮਨ-ਅੰਕਿਤ ਹਨ :
ਪੰਧਰਾ ਨਿਹਾਰੀ ਨੀ ਮੈਂ ਖਲੀ, ਖਲੀ, ਖਲੀ
ਮੇਰਾ ਢੋਲੁ ਨ ਆਇਆ ਨੀ ਮੈਂ ਢੂੰਡਾਂ ਗਲੀ, ਗਲੀ, ਗਲੀਰਹਾਉ
ਸੁਣਿ ਵਣਿ ਭੋਲੀਏ ਮਾਏ ਲਗਾ ਮੈਨੂੰ ਕਾਰੀ ਘਾਉ,
ਵਿਛੋੜੇ ਦੀ ਅਗਨਿ ਵਿਚਿ ਮੈਂ ਜਲੀ, ਜਲੀ, ਜਲੀ1
ਇਸੇ ਤਰ੍ਹਾਂ ਅਬਦੁਲ ਗ਼ਫ਼ੂਰ ਕੁਰੈਸ਼ੀ ਨੇ 12ਵੀ 13ਵੀਂ ਸਦੀ ਈਸਵੀ ਦੇ ਇਕ ਹੋਰ ਸ਼ਾਇਰ ਪੀਰ ਸ਼ਾਹ ਸ਼ਮਸ ਸਬਜ਼ਵਾਰੀ ਮੁਲਤਾਨੀ (1165-1276) ਦਾ ਹਵਾਲਾ ਦਿੱਤਾ ਹੈ ਅਤੇ ਉਸਦੀ ਰਚਨਾ ਦੀਆਂ ਕੁਝ ਸਤਰਾਂ ਵੀ ਨਮੂਨੇ ਵਜੋਂ ਦਿੱਤੀਆਂ ਹਨ ਜੋ ਇਸ ਪ੍ਰਕਾਰ ਹਨ :
ਐ ਸੁਭਾਗਾ! ਇਸ ਦੁਨੀਆ ਮੇਂ ਕਿਆ ਘਿੰਨ ਆਇਓਂ,
ਕਿਆ ਘਿੰਨ ਵੈਸੀ ਨਾ, ਸੁਭਾਗਾ!
ਐ ਸੁਭਾਗਾ! ਨਾਗੋਂ ਆਇਓਂ, ਨਾਂਗੋਂ ਤੂੰ ਵੈਸੇਂ,
ਕੁਝ ਨਾ ਨਿਭਸੀ ਨਾਲ ਸੁਭਾਗਾ
ਇਹ ਕਵੀ ਬਾਬਾ ਫਰੀਦ ਦਾ ਸਮਕਾਲੀ ਪ੍ਰੀਤ ਹੁੰਦਾ ਹੈਪਰ ਪੰਜਾਬੀ ਸਾਹਿਤ ਦੇ ਕਿਸੇ ਹੋਰ ਇਤਿਹਾਸਕਾਰ ਨੇ ਇਨ੍ਹਾਂ ਕਵੀਆਂ ਬਾਰੇ ਜ਼ਿਕਰ ਨਹੀਂ ਕੀਤਾਇਸ ਲਈ ਬਾਬਾ ਫਰੀਦ ਨੂੰ ਹੀ ਪੰਜਾਬੀ ਸੂਫ਼ੀ ਕਾਵਿਧਾਰਾ ਦਾ ਮੋਢੀ ਮੰਨਣਾ ਉਚਿਤ ਪ੍ਰਤੀਤ ਹੁੰਦਾ ਹੈਡਾ. ਗੁਰਦੇਵ ਸਿੰਘ ਦੇ ਕਥਨ ਅਨੁਸਾਰ ਬਾਬਾ ਫਰੀਦ ਦੇ ਸਮਕਾਲੀਆਂ ਵਿਚ ਉੱਪਰ ਲਿਖੇ ਵਿਅਕਤੀਆਂ ਦੇ ਨਾਂ ਬਹੁਤ ਪ੍ਰਸਿੱਧ ਰਹੇ ਹਨਇਹ ਉਹ ਵਿਅਕਤੀ ਸਨ ਜਿਨ੍ਹਾਂ ਦੀ ਕਥਨੀ ਤੇ ਕਰਨੀ ਦੁਆਰਾ ਪੰਜਾਬ ਵਿਚ, ਅਚੇਤ ਤੌਰ ਤੇ ਇਕ ਅਜਿਹਾ ਮਾਹੌਲ ਵਜੂਦ ਵਿਚ ਆ ਚੁੱਕਿਆ ਸੀ ਜਿਸ ਵਿਚ ਲੋਕ ਬਾਬਾ ਫਰੀਦ ਸ਼ੱਕਰਗੰਜ ਦੀ ਗੱਲ ਸੁਣਨ ਲਈ ਨਾ ਕੇਵਲ ਤਿਆਰ ਹੀ ਹੋ ਗਏ ਸਨ ਬਲਕਿ ਉਨ੍ਹਾਂ ਦੇ ਕਲਾਮ ਨੇ ਅਣਗਿਣਤ ਲੋਕਾਂ ਨੂੰ ਉਨ੍ਹਾਂ ਦੇ ਮਤ ਦਾ ਅਨੁਯਾਈ ਵੀ ਬਣਾ ਦਿੱਤਾ ਸੀ
ਬਾਬਾ ਫ਼ਰੀਦ ਦੀ ਬਾਣੀ ਵਿਚ ਇਕ ਵਿਸ਼ੇਸ਼ ਭਾਂਤ ਦੀ ਕਾਵਿ-ਸੰਵੇਦਨਾ ਦ੍ਰਿਸ਼ਟੀ ਗੋਚਰ ਹੁੰਦੀ ਹੈ ਜਿਸਦੇ ਪਿਛੋਕੜ ਵਿਚ ਤਸੱਵੁਫ਼ ਅਤੇ ਇਸ਼ਕ-ਹਕੀਕੀ ਦੇ ਲਖਾਇਕ ਸੂਫ਼ੀ ਸੰਕਲਪ ਨਜ਼ਰ ਆਉਂਦੇ ਹਨਇਹ ਵਿਸ਼ੇਸ਼ ਭਾਂਤ ਦੀ ਧਾਰਮਿਕ ਚੇਤਨਾ ਬਿਰਹਾ’, ‘ਨੇਹੁ’, ਅਤੇ ਇਸ਼ਕਦੇ ਸੰਕਲਪਾਂ ਰਾਹੀਂ ਮੂਰਤੀਮਾਨ ਹੁੰਦੀ ਹੈਮਿਸਾਲ ਵਜੋਂ ਬਾਬਾ ਫ਼ਰੀਦ ਦੀ ਰਚਨਾ ਦੀਆਂ ਨਿਮਨ-ਅੰਕਿਤ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ :
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ 24
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀਂ ਨੇਹੁ
(ਗੁਰੂ ਗ੍ਰੰਥ ਸਾਹਿਬ, ਪੰਨਾ – 1379.)
            ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ
            ਵਿਸਰਿਆ ਜਿਨ੍‍ ਨਾਮੁ ਤੇ ਭੁਇ ਭਾਰੁ ਥੀਏ 1ਰਹਾਉ
            ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ
            ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ 2
            ਪਰਵਦਗਾਰ ਅਪਾਰ ਅਗਮ ਬੇਅੰਤ ਤੂ ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ 3               
            ਤੇਰੀ ਪਨਹ ਖੁਦਾਇ ਤੂ ਬਖਸੰਦਗੀ ਸੇਖ ਫਰੀਦੈ ਖੈਰੁ ਦੀਜੈ ਬੰਦਗੀ               
                                                                        (ਆਦਿ ਗ੍ਰੰਥ, ਪੰਨਾ – 488.)
            ਇਸ ਤਰ੍ਹਾਂ ਫ਼ਰੀਦ ਬਾਣੀ ਦੇ ਥੀਮਕ ਸਰੋਕਾਰ ਸੂਫ਼ੀ ਸ਼ਾਇਰੀ ਦੇ ਨਾਲ ਨਾਲ ਗੁਰਬਾਣੀ ਜਾਂ ਗੁਰਮਤਿ ਕਾਵਿ ਨਾਲ ਵੀ ਸਹਿਜੇ ਹੀ ਮੇਲ ਖਾ ਜਾਂਦੇ ਹਨਭਾਵੇਂ ਮਨੁੱਖ ਦੀ ਰੂਹਾਨੀ ਇਕੱਲਤਾ ਅਤੇ ਸੰਸਾਰ ਦੀ ਨਾਸ਼ਮਾਨਤਾ ਦਾ ਅਹਿਸਾਸ ਫ਼ਰੀਦ ਬਾਣੀ ਦੀ ਵਿਸ਼ੇਗਤ ਉਸਾਰੀ ਮੂਲ ਆਧਾਰ ਹੈ ਪਰ ਇਨ੍ਹਾਂ ਸਰੋਕਾਰਾਂ ਨੂੰ ਸਮਕਾਲੀ ਸਾਮਾਜਿਕ ਅਤੇ ਸਭਿਆਚਾਰਕ ਸੰਦਰਭ ਨਾਲ ਜੋੜ ਕੇ ਵੀ ਵਾਚਿਆ ਜਾ ਸਕਦਾ ਹੈਪੰਜਾਬੀ ਦੇ ਸੁਪ੍ਰਸਿੱਧ ਆਲੋਚਕ ਨਜਮ ਹੁਸੈਨ ਸੱਯਦ ਨੇ ਫ਼ਰੀਦ ਬਾਣੀ ਦਾ ਇਸੇ ਕਿਸਮ ਦਾ ਅਧਿਐਨ ਆਪਣੀ ਪੁਸਤਕ ਫ਼ਰੀਦੋਂ ਨਾਨਕ, ਨਾਨਕੋਂ ਫ਼ਰੀਦ ਵਿਚ ਪੇਸ਼ ਕੀਤਾ ਹੈ ਜਿਸ ਵਿਚ ਇਸ ਰਚਨਾ ਦਾ ਲੋਕ ਪੱਖੀ ਚਰਿਤਰ ਮੂਰਤੀਮਾਨ ਹੁੰਦਾ ਹੈਨਜਮ ਹੁਸੈਨ ਸੱਯਦ ਨੇ ਫ਼ਰੀਦ ਬਾਣੀ ਦੀਆਂ ਗੁਝੀਆਂ ਰਮਜ਼ਾਂ ਅਤੇ ਸੈਨਤਾਂ ਦੀ ਵਿਆਖਿਆ ਕਰਦਿਆਂ ਉਸਨੂੰ ਤਤਕਾਲੀ ਯਥਾਰਥ ਦੀ ਰੌਸ਼ਨੀ ਵਿਚ ਪੜ੍ਹਨ ਦੀ ਚੇਸ਼ਟਾ ਕੀਤੀ ਹੈ
            ਇਸ ਤੋਂ ਇਲਾਵ ਫ਼ਰੀਦ ਬਾਣੀ ਆਪਣੇ ਪ੍ਰਗਟਾਵੇ ਲਈ ਵਧੇਰੇ ਲੋਕ-ਕਾਵਿ ਦੀਆਂ ਰੀਤਾਂ ਅਤੇ ਰਵਾਇਤਾਂ ਨੂੰ ਆਧਾਰ ਬਣਾਉਂਦੀ ਹੈਇਹ ਪੰਜਾਬ ਦੇ ਪ੍ਰਕਿਰਤਕ ਵਾਯੂਮੰਡਲ ਅਤੇ ਸਭਿਆਚਾਰਕ  ਮਾਹੌਲ ਨਾਲ ਸੰਬੰਧਿਤ ਸਾਮਗ੍ਰੀ ਨੂੰ ਆਪਣੀ ਬਿੰਬਾਵਲੀ ਅਤੇ ਪ੍ਰਤੀਕਾਵਲੀ ਦਾ ਮਾਧਿਅਮ ਬਣਾਉਂਦੀ ਹੈਮਿਸਾਲ ਵਜੋਂ ਕੁਝ ਪੰਗਤੀਆਂ ਪੇਸ਼ ਹਨ :
            ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ
            ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ
(ਗੁਰੂ ਗ੍ਰੰਥ ਸਾਹਿਬ , ਪੰਨਾ – 1379.)
            ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ
            ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ
            ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ
            ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ
            ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ
            ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ
                                                                        (ਓਹੀ, ਪੰਨਾ – 1377.)
            ਇਨ੍ਹਾਂ ਕਾਵਿ-ਪੰਗਤੀਆਂ ਵਿਚ ਪੰਜਾਬੀ ਭਾਈਚਾਰੇ ਦੇ ਰੋਜ਼ਾਨਾ ਜੀਵਨ ਅਤੇ ਵਰਤੋਂ ਵਿਹਾਰ ਦੀ ਝਾਕੀ ਬੜੇ ਉਘੜਵੇਂ ਰੂਪ ਵਿਚ ਝਲਕਦੀ ਨਜ਼ਰ ਆਉਂਦੀ ਹੈ ਅਤੇ ਫ਼ਰੀਦ ਬਾਣੀ ਦੀ ਅਰਥ-ਸਿਰਜਣ ਪ੍ਰਕਿਰਿਆ ਨੂੰ ਯਥਾਰਥ ਦੇ ਧਰਾਤਲ ਉੱਤੇ ਲਿਆ ਖਲ੍ਹਾਰਦੀ ਹੈਇਸ ਤਰ੍ਹਾਂ ਬਾਬਾ ਫਰੀਦ ਪੰਜਾਬੀ ਸੂਫ਼ੀ ਕਵਿਤਾ ਦੇ ਮੋਢੀ ਵੀ ਹਨ ਅਤੇ ਇਸ ਕਾਵਿ-ਪਰੰਪਰਾ ਦੇ ਵਿਸ਼ੈਗਤ ਅਤੇ ਕਲਾਤਮਕ ਸਰੂਪ ਨੂੰ ਨਿਰਧਾਰਿਤ ਕਰਨ ਵਿਚ ਵੀ ਉਨ੍ਹਾਂ ਦਾ ਯੋਗਦਾਨ ਬਹੁਤ ਉੱਘੜਵਾਂ ਹੈਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਬਾਬਾ ਫਰੀਦ ਨੂੰ ਪਹਿਲੇ ਪੜਾਅ ਦਾ ਸੂਫ਼ੀ ਕਵੀ ਵੀ ਆਖਿਆ ਹੈਇਹ ਗੱਲ ਉਨ੍ਹਾਂ ਦੇ ਪੰਜਾਬੀ ਸੂਫ਼ੀ ਕਵਿਤਾ ਵਿਚਲੇ ਸਥਾਨ ਨੂੰ ਨਿਰਧਾਰਿਤ ਕਰਨ ਵਿਚ ਵੀ ਸਹਾਇਤਾ ਕਰਦੀ ਹੈਵਿਦਵਾਨਾਂ ਨੇ ਇਨ੍ਹਾਂ ਪੜਾਵਾਂ ਦੀ ਨਿਸਾਨਦੇਹੀ ਸੂਫੀਵਾਦ ਦੇ ਸਿੱਧਾਂਤਕ ਵਿਕਾਸ ਨਾਲ ਜੋੜ ਕੇ ਕਰਨ ਦਾ ਉਪਰਾਲਾ ਕੀਤਾ ਹੈ
            ਸੂਫ਼ੀਆਂ ਅਨੁਸਾਰ ਮਨੁੱਖ ਦੀ ਰੂਹਾਨੀ ਯਾਤਰਾ ਦੇ ਚਾਰ ਪੜਾਉ ਹਨ1. ਸ਼ਰੀਅਤ, 2. ਤਰੀਕਤ, 3. ਮਾਰਫ਼ਤ, ਅਤੇ 4. ਹਕੀਕਤਪਹਿਲਾ ਪੜਾਉ ਸ਼ਰੀਅਤ ਦਾ ਮੰਨਿਆਂ ਗਿਆ ਹੈ ਜਿਸ ਵਿਚ ਇਸਲਾਮੀ ਸ਼ਰ੍ਹਾ ਦੇ ਨੇਮਾਂ ਦੀ ਪਾਲਨਾ ਪੁਰੀ ਪਾਬੰਦੀ ਨਾਲ ਕੀਤੀ ਜਾਂਦੀ ਹੈਇਸ ਸ਼ਰ੍ਹਾ ਦੇ ਪੰਜ ਨੇਮ ਹਨ ਕਲਮਾ, ਨਮਾਜ਼, ਰੋਜ਼ੇ, ਹੱਜ ਤੇ ਜ਼ਕਾਤਦੂਸਰਾ ਪੜਾਉ ਤਰੀਕਤ ਦਾ ਮੰਨਿਆਂ ਗਿਆ ਹੈਇਹ ਸਾਧਨਾ ਦਾ ਪੜਾਉ ਹੈ ਜਿਸ ਵਿਚ ਸਬਰ-ਸੰਤੋਖ ਦਾ ਜੀਵਨ ਜਿਉਣ ਅਤੇ ਨੇਕੀ ਦੇ ਰਸਤੇ ਚੱਲਣ ਦੇ ਮਹੱਤਵ ਨੂੰ ਪ੍ਰਵਾਨ ਕੀਤਾ ਗਿਆ ਹੈਸੂਫ਼ੀ ਮਾਰਗ ਦੀ ਤੀਸਰੀ ਮੰਜ਼ਿਲ ਮਾਰਫ਼ਤ ਦੇ ਪੜਾਉ ਦੀ ਸੂਚਕ ਹੈਮਾਰਫ਼ਤ ਦਾ ਅਰਥ ਹੈ ਰੂਹਾਨੀ ਗਿਆਨਗੁਰਮਤਿ ਅਨੁਸਾਰ ਇਹ ਗਿਆਨ-ਖੰਡ ਹੈਇਸ ਮੰਜ਼ਿਲ ਤੇ ਅਪੜ ਕੇ ਸਾਧਕ ਆਪਣੇ ਮੁਰਸ਼ਦ ਨਾਲ ਰੂਹਾਨੀ ਏਕਤਾ ਅਤੇ ਅਭੇਦਤਾ ਦਾ ਅਹਿਸਾਸ ਕਰਦਾ ਹੈਚੌਥਾ ਪੜਾਉ ਹਕੀਕਤ ਦਾ ਹੈਇਸ ਪੜਾਉ ਤੇ ਪਹੁੰਚ ਕੇ ਸੂਫ਼ੀ ਸਾਧਕ ਰੱਬੀ ਹੋਂਦ ਨਾਲ ਅਭੇਦਤਾ ਦਾ ਅਨੁਭਵ ਕਰਦਾ ਹੈਇਹ ਰੂਹਾਨੀ ਸਫ਼ਰ ਦੀ ਆਖਰੀ ਮੰਜ਼ਿਲ ਮੰਨੀ ਗਈ ਹੈ
ਇਨ੍ਹਾਂ ਪੜਾਵਾਂ ਦੀ ਰੌਸ਼ਨੀ ਵਿਚ ਜਦੋਂ ਅਸੀਂ ਬਾਬਾ ਫਰੀਦ ਦੇ ਕਲਾਮ ਦਾ ਅੀਧਐਨ ਕਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਹ ਸ਼ਰ੍ਹੀਅਤ ਦੇ ਪੜਾਉ ਦੀ ਗੱਲ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦੇ ਹਨਇਸ ਮੰਤਵ ਲਈ ਉਨ੍ਹਾਂ ਦੀ ਬਾਣੀ ਦੀਆਂ ਨਿਮਨ-ਅੰਕਿਤ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ :
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ 70
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ 71
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ 72
ਮਿਸਾਲ ਵਜੋਂ ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਦਾ ਕਲਾਮ ਦੇਖਿਆ ਜਾ ਸਕਦਾ ਹੈਬੁੱਲ੍ਹੇ ਸਾਹ ਤਾਂ ਸ਼ਰ੍ਹਾ ਦੀ ਪਾਬੰਦੀ ਤੋਂ ਉੱਕਾ ਹੀ ਆਜ਼ਾਦ ਹੋ ਜਾਂਦਾ ਹੈ ਅਤੇ ਇੱਥੋਂ ਤਕ ਆਖਦਾ ਹੈ :
ਹਾਜੀ ਲੋਕ ਮੱਕੇ ਵਲ ਜਾਂਦੇ
ਅਸਾਂ ਜਾਣਾ ਤਖ਼ਤ ਹਜ਼ਾਰੇ
ਇਸ ਤਰ੍ਹਾਂ ਸਮੁੱਚੇ ਤੌਰ ਤੇ ਆਖਿਆ ਜਾ ਸਕਦਾ ਹੈ ਕਿ ਬਾਬਾ ਫਰੀਦ ਪੰਜਾਬੀ ਸੂਫ਼ੀ ਸ਼ਾਇਰੀ ਦੇ ਪਹਿਲੇ ਪੜਾਉ ਦੇ ਕਵੀ ਹਨਉਹ ਆਪਣੇ ਸੂਫ਼ੀ ਅਨੁਭਵ ਦਾ ਪ੍ਰਗਟਾਵਾ ਵੀ ਕਰਦੇ ਹਨ ਅਤੇ ਇਸਲਾਮ ਦੇ ਰੱਹਸਵਾਦੀ ਰੂਪ ਨੂੰ ਵੀ ਪ੍ਰਵਾਨ ਕਰਦੇ ਹਨ ਪਰ ਇਸ ਮੰਤਵ ਲਈ ਉਹ ਸ਼ਰ੍ਹਾ ਦੀ ਪਾਬੰਦੀ ਤੋਂ ਮੁਨਕਰ ਨਹੀਂ ਹਨਉਹ ਇਸੇ ਅਹਿਸਾਸ ਨਾਲ ਨਿਮਨ-ਅੰਕਿਤ ਬੋਲ ਉਚਾਰਦੇ ਹਨ :
ਤੇਰੀ ਪਨਹ ਖੁਦਾਇ ਤੂ ਬਖਸੰਦਗੀ
ਸੇਖ ਫਰੀਦੈ ਖੈਰ ਦੀਜੈ ਬੰਦਗੀ4
ਇਸਲਾਮ ਵਿਚ ਆਮ ਤੌਰ ਤੇ ਸ਼ਰੀਅਤ ਅਤੇ ਤਰੀਕਤ ਵਿਚਕਾਰ ਅੰਤਰ ਕੀਤਾ ਜਾਂਦਾ ਹੈਸ਼ਰੀਅਤ ਦਾ ਸੰਬੰਧ ਉਨ੍ਹਾਂ ਧਾਰਮਿਕ ਨੇਮਾਂ ਅਤੇ ਸਿੱਧਾਂਤਾਂ ਨਾਲ ਹੈ ਜਿਨ੍ਹਾਂ ਦਾ ਜ਼ਿਕਰ ਕੁਰਾਨ ਸ਼ਰੀਫ਼ ਵਿਚ ਕੀਤਾ ਗਿਆ ਹੈ ਅਤੇ ਜਿਨ੍ਹਾਂ ਦੀ ਪਾਲਨਾ ਕਰਨਾ ਹਰ ਸੱਚੇ ਮੁਸਲਮਾਨ ਦਾ ਫ਼ਰਜ਼ ਮੰਨਿਆਂ ਗਿਆ ਹੈਇਕ ਪ੍ਰਸਿੱਧ ਵਿਦਵਾਨ Cherif Bassiouni  dy SbdW ivc - The Qur’an is the principal source of Islamic law, the Sharia. It contains the rules by which the Muslim world is governed (or should govern itself) and forms the basis for relations between man and God, between individuals.”  
ਇਸਦੇ ਮੁਕਾਬਲੇ ਤੇ ਤਰੀਕਤ ਦਾ ਸੰਬੰਧ ਸੂਫ਼ੀਵਾਦ ਨਾਲ ਹੈਇਹ ਰੂਹਾਨੀ ਪ੍ਰਾਪਤੀ ਦਾ ਮਾਰਗ ਹੈਇਸ ਦੇ ਅੰਤਰਗਤ ਰੱਬੀ ਪਿਆਰ ਜਾਂ ਇਸ਼ਕ-ਹਕੀਕੀ ਉੱਤੇ ਬਲ ਦਿੱਤਾ ਜਾਂਦਾ ਹੈਆਖਿਆ ਜਾਂਦਾ ਹੈ ਕਿ ਜਿੱਥੇ ਪ੍ਰੇਮ ਹੁੰਦਾ ਹੈ ਓਥੇ ਨੇਮ ਕੋਈ ਨਹੀਂ ਹੁੰਦਾ ਅਤੇ ਜਿੱਥੇ ਨਿਰੇ ਨੇਮ ਹੁੰਦੇ ਹਨ ਓਥੇ ਪ੍ਰੇਮ ਕੋਈ ਨਹੀਂ ਹੁੰਦਾਇਕ ਤਰ੍ਹਾਂ ਨਾਲ ਸ਼ਰ੍ਹਾ ਤੇ ਇਸ਼ਕ ਦਾ ਸਦੀਵੀ ਵਿਰੋਧ ਤੁਰਿਆ ਆ ਰਿਹਾ ਹੈ
            ਪੰਜਾਬੀ ਦੇ ਸੂਫ਼ੀ ਸ਼ਾਇਰਾਂ ਨੇ ਹਰ ਦੌਰ ਵਿਚ ਇਸ਼ਕ ਹਕੀਕੀ ਨਾਲ ਵਫ਼ਾ ਪਾਲੀ ਹੈਸੂਫ਼ੀਵਾਦ ਅਸਲ ਵਿਚ ਇਸਲਾਮ ਦਾ ਰਹੱਸਵਾਦੀ ਮਾਰਗ ਹੈ ਜੋ ਕੁਰਾਨ ਸ਼ਰੀਫ਼ ਦੇ ਬਾਹਰਮੁਖੀ ਅਰਥਾਂ ਨਾਲੋਂ ਉਸਦੇ ਅੰਤਰਮੁਖੀ ਅਧਿਆਤਮਕ ਅਰਥਾਂ ਉੱਤੇ ਬਲ ਦਿੰਦਾ ਹੈਇਹੀ ਕਾਰਣ ਹੈ ਕਿ ਸੂਫ਼ੀ ਲਹਿਰ ਧਾਰਮਿਕ ਕਰਮ-ਕਾਂਡ ਅਤੇ ਦਿਖਾਵੇ ਦੇ ਵਿਰੋਧ ਵਿਚ ਸਾਮ੍ਹਣੇ ਆਈ ਹੈਇਸਦਾ ਵਿਕਾਸ ਸ਼ਰੀਅਤ ਤੋ ਤਰੀਕਤ ਵਲ ਹੈ ਅਤੇ ਇਸਦੀ ਆਖਰੀ ਮੰਜ਼ਿਲ ਮਾਰਫ਼ਤ ਤੇ ਹਕੀਕਤ ਮੰਨੀ ਗਈ ਹੈਪੰਜਾਬੀ ਸੂਫ਼ੀ ਸ਼ਾਇਰੀ ਵਿਚ ਇਸ ਯਾਤਰਾ ਦੇ ਮੁੱਖ ਤੌਰ ਤੇ ਤਿੰਨ ਪੜਾਉ ਦ੍ਰਿਸ਼ਟੀਗੋਚਰ ਹੁੰਦੇ ਹਨਪਹਿਲੇ ਪੜਾਉ ਵਿਚ ਸ਼ਰ੍ਹਾ ਦਾ ਪਲੜਾ ਭਾਰੀ ਰਹਿੰਦਾ ਹੈ ਜਦੋਂ ਕਿ ਅੰਤਿਮ ਪੜਾਉ ਤੇ ਰੂਹਾਨੀ ਸਾਧਨਾ ਲਈ ਇਸਦਾ ਕੋਈ ਮਹੱਤਵ ਨਹੀਂ ਸਮਝਿਆ ਜਾਂਦਾਵਿਚਕਾਰਲੀ ਅਵਸਥਾ ਵਿਚ ਇਨ੍ਹਾਂ ਦੋਹਾਂ ਦੇ ਸੰਤੁਲਨ ਉੱਤੇ ਬਲ ਦਿੱਤਾ ਗਿਆ ਹੈਇਸ ਸਮੁੱਚੀ ਯਾਤਰਾ ਨੂੰ ਪ੍ਰਗਟ ਕਰਨ ਵਾਲੇ ਤਿੰਨ ਸ਼ਾਇਰ ਮੰਨੇ ਗਏ ਹਨ ਬਾਬਾ ਫਰੀਦ, ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹਇਸੇ ਦ੍ਰਿਸ਼ਟੀ ਤੋਂ ਬਾਬਾ ਫਰੀਦ ਨੂੰ ਕਈ ਵਾਰੀ ਸ਼ਰ੍ਹਾ ਦਾ ਕਵੀ ਵੀ ਆਖਿਆ ਜਾਂਦਾ ਹੈਪਰ ਕੀ ਬਾਬਾ ਫਰੀਦ ਸੱਚਮੁਚ ਸ਼ਰ੍ਹਾ ਦੇ ਕਵੀ ਹਨ
            ਇਹ ਗੱਲ ਠੀਕ ਹੈ ਕਿ ਬਾਬਾ ਫਰੀਦ ਸ਼ਰ੍ਹਾ ਦੇ ਨੇਮਾਂ ਦੀ ਪਾਲਨਾ ਕਰਨ ਉੱਤੇ ਜ਼ੋਰ ਦਿੰਦੇ ਹਨ ਪਰ ਉਹ ਨਿਰੋਲ ਸ਼ਰ੍ਹਾ ਦੇ ਕਵੀ ਨਹੀਂ ਮੰਨੇ ਜਾ ਸਕਦੇਕਾਰਣ ਇਹ ਹੈ ਕਿ ਉਨ੍ਹਾਂ ਦੀ ਸ਼ਾਇਰੀ ਵਿਚ ਸੂਫ਼ੀ ਸਿੱਧਾਂਤਾਂ ਦਾ ਪ੍ਰਗਟਾਵਾ ਵੀ ਉਤਨੀ ਹੀ ਸ਼ਿੱਦਤ ਨਾਲ ਹੋਇਆ ਹੈ ਜਿੰਨੀ ਸ਼ਿੱਦਤ ਨਾਲ ਸ਼ਰ੍ਹਾ ਦਾਜੇ ਉਹ ਜੋ ਸਿਰੁ ਸਾਂਈ ਨਾ ਨਿਵੈਨੂੰ ਕਪਿ ਉਤਾਰਿਦੇਣ ਦੀ ਗੱਲ ਕਰਦੇ ਹਨ ਤਾਂ ਇਸਦੇ ਨਾਲ ਹੀ ਉਹ ਰੱਬੀ ਪਿਆਰ ਅਤੇ ਖ਼ੁਦਾ ਦੇ ਇਸ਼ਕ ਵਿਚ ਰੱਤੇ ਹੋਏ ਬੰਦਿਆਂ ਦੀ ਗੱਲ ਵੀ ਕਰਦੇ ਹਨ




1 comment:

  1. the article is very knowledgeable and in simple language

    ReplyDelete